ਅਸਨ੍ਤੋऽਭ੍ਯਰ੍ਥਿਤਾਃ ਸਦ੍ਭਿਃ ਕ੍ਵਚਿਤ੍ਕਾਰ੍ਯੇ ਕਦਾਚਨ। ਮਨ੍ਯਨ੍ਤੇ ਸਨ੍ਤਮਾਤ੍ਮਾਨਮਸਨ੍ਤਮਪਿ ਵਿਸ਼੍ਰੁਤਮ੍
ਜਦੋਂ ਮੰਦ ਲੋਕਾਂ ਨੂੰ ਚੰਗਿਆਂ ਵੱਲੋਂ ਕਿਸੇ ਕੰਮ ਲਈ ਸਹਾਇਤਾ ਮੰਗੀ ਜਾਂਦੀ ਹੈ, ਉਹ ਆਪਣੇ ਆਪ ਨੂੰ ਚੰਗਾ ਤੇ ਪ੍ਰਸਿੱਧ ਸਮਝ ਲੈਂਦੇ ਹਨ, ਹਾਲਾਂਕਿ ਉਹ ਅਸਲ ਵਿੱਚ ਚੰਗੇ ਨਹੀਂ।
ਗਤਿਰਾਤ੍ਮਵਤਾਂ ਸਨ੍ਤਃ ਸਨ੍ਤ ਏਵ ਸਤਾਂ ਗਤਿਃ । ਅਸਤਾਂ ਚ ਗਤਿਃ ਸਨ੍ਤੋ ਨ ਤ੍ਵਸਨ੍ਤਃ ਸਤਾਂ ਗਤਿਃ
ਚੰਗੇ ਲੋਕ ਆਪ-ਨਿਯੰਤਰਣ ਵਾਲਿਆਂ ਦਾ ਆਸਰਾ ਹਨ; ਚੰਗੇ ਹੀ ਚੰਗਿਆਂ ਦਾ ਆਸਰਾ ਹਨ; ਚੰਗੇ ਮੰਦਾਂ ਦਾ ਵੀ ਆਸਰਾ ਹਨ, ਪਰ ਮੰਦ ਚੰਗਿਆਂ ਦਾ ਆਸਰਾ ਨਹੀਂ।
ਜਿਤਾ ਸਭਾ ਵਸ੍ਤ੍ਰਵਤਾ ਮਿष੍ਟਾਸ਼ਾ ਗੋਮਤਾ ਜਿਤਾ। ਅਧ੍ਵਾ ਜਿਤੋ ਯਾਨਵਤਾ ਸਰ੍ਵਂ ਸ਼ੀਲਵਤਾ ਜਿਤਮ੍
ਜਿਸ ਕੋਲ ਕਪੜੇ ਹਨ, ਉਹ ਸਭਾ 'ਚ ਜਿੱਤਦਾ ਹੈ; ਜਿਸ ਕੋਲ ਗਾਂ ਹਨ, ਉਹ ਭੁੱਖ ਦੀ ਇੱਛਾ 'ਤੇ ਜਿੱਤਦਾ ਹੈ; ਜਿਸ ਕੋਲ ਸਵਾਰੀ ਹੈ, ਉਹ ਰਸਤੇ 'ਤੇ ਜਿੱਤਦਾ ਹੈ; ਪਰ ਜਿਸ ਕੋਲ ਚੰਗਾ ਸਰੀਰਕ ਤੇ ਆਤਮਕ ਚਰਿਤਰ ਹੈ, ਉਹ ਸਭ ਕੁਝ ਜਿੱਤ ਲੈਂਦਾ ਹੈ।
ਸ਼ੀਲਂ ਪ੍ਰਧਾਨਂ ਪੁਰੁषੇ ਤਦ੍ਯਸ੍ਯੇਹ ਪ੍ਰਣਸ਼੍ਯਤਿ। ਨ ਤਸ੍ਯ ਜੀਵਿਤੇਨਾਰ੍ਥੋ ਨ ਧਨੇਨ ਨ ਬਨ੍ਧੁਭਿਃ
ਮਨੁੱਖ ਵਿੱਚ ਚਰਿਤਰ ਸਭ ਤੋਂ ਵਧੀਆ ਗੁਣ ਹੈ; ਜੇ ਇਹ ਇੱਥੇ ਖੋ ਜਾਂਦਾ ਹੈ, ਤਾਂ ਉਸ ਲਈ ਜੀਵਨ, ਧਨ ਜਾਂ ਰਿਸ਼ਤੇਦਾਰਾਂ ਦੀ ਕੋਈ ਵੈਲਿਊ ਨਹੀਂ।
ਆਢ੍ਯਾਨਾਂ ਮਾਂਸਪਰਮਂ ਮਧ੍ਯਾਨਾਂ ਗੋਰਸੋਤ੍ਤਰਮ੍। ਤੈਲੋਤ੍ਤਰਂ ਦਰਿਦ੍ਰਾਣਾਂ ਭੋਜਨਂ ਭਰਤਰ੍षਭ
ਅਮੀਰਾਂ ਲਈ ਮਾਸ ਸਭ ਤੋਂ ਵਧੀਆ ਭੋਜਨ ਹੈ; ਮੱਧਮ ਲੋਕਾਂ ਲਈ ਦੁੱਧ ਦੇ ਪਦਾਰਥ; ਤੇ ਗਰੀਬਾਂ ਲਈ ਤੇਲ ਹੀ ਮੁੱਖ ਭੋਜਨ ਹੈ, ਹੇ ਭਾਰਤਾਂ ਦੇ ਸਿਰਮੌਰ।
ਸਂਪਨ੍ਨਤਰਮੇਵਾਨ੍ਨਂ ਦਰਿਦ੍ਰਾ ਭੁਞ੍ਜਤੇ ਸਦਾ। ਸ਼੍ਰੁਤ੍ਸ੍ਵਾਦੁਤਾਂ ਜਨਯਤਿ ਸਾ ਚਾਢ੍ਯੇषੁ ਸੁਦੁਰ੍ਲਭਾ
ਗਰੀਬ ਹਮੇਸ਼ਾ ਸਭ ਤੋਂ ਸੁਆਦਲਾ ਭੋਜਨ ਖਾਂਦੇ ਹਨ; ਭੁੱਖ ਸੁਆਦ ਪੈਦਾ ਕਰਦੀ ਹੈ, ਜੋ ਅਮੀਰਾਂ ਵਿੱਚ ਬਹੁਤ ਹੀ ਵਿਰਲਾ ਹੁੰਦਾ ਹੈ।
ਪ੍ਰਾਯੇਣ ਸ਼੍ਰੀਮਤਾਂ ਲੋਕੇ ਭੋਕ੍ਤੁਂ ਸ਼ਕ੍ਤਿਰ੍ਨ ਵਿਦ੍ਯਤੇ। ਜੀਰ੍ਯਨ੍ਤ੍ਯਪਿ ਹਿ ਕਾष੍ਠਾਨਿ ਦਰਿਦ੍ਰਾਣਾਂ ਮਹੀਪਤੇ
ਆਮ ਤੌਰ 'ਤੇ, ਇਸ ਸੰਸਾਰ ਵਿੱਚ ਅਮੀਰਾਂ ਕੋਲ ਭੋਜਨ ਦਾ ਆਨੰਦ ਲੈਣ ਦੀ ਸਮਰਥਾ ਨਹੀਂ ਹੁੰਦੀ; ਗਰੀਬਾਂ ਦੇ ਘਰਾਂ ਵਿੱਚ ਲੱਕੜ ਵੀ ਸੜ ਜਾਂਦੀ ਹੈ, ਹੇ ਰਾਜਾ।
ਅਵृਤ੍ਤਿਰ੍ਭਯਮਨ੍ਤ੍ਯਾਨਾਂ ਮਧ੍ਯਾਨਾਂ ਮਰਣਾਦ੍ਭਯਮ੍ । ਉਤ੍ਤਮਾਨਾਂ ਤੁ ਮਰ੍ਤ੍ਯਾਨਾਮਵਮਾਨਾਤ੍ਪਰਂ ਭਯਮ੍
ਸਭ ਤੋਂ ਨੀਵਾਂ ਵਰਗ ਰੋਜ਼ੀ-ਰੋਟੀ ਦੀ ਚਿੰਤਾ ਕਰਦਾ ਹੈ, ਮੱਧਮ ਵਰਗ ਮੌਤ ਤੋਂ ਡਰਦਾ ਹੈ, ਪਰ ਸਭ ਤੋਂ ਉੱਚਾ ਮਨੁੱਖ ਬਦਨਾਮੀ ਤੋਂ ਸਭ ਤੋਂ ਵੱਧ ਡਰਦਾ ਹੈ।
ਐਸ਼੍ਵਰ੍ਯਮਦਪਾਪਿष੍ਠਾ ਮਦਾਃ ਪਾਨਮਦਾਦਯਃ । ਐਸ਼੍ਵਰ੍ਯਮਦਮਤ੍ਤੋ ਹਿ ਨੋ ਪਤਿਤ੍ਵਾऽਵਬੁਧ੍ਯਤੇ
ਦੌਲਤ ਵਾਲੀ ਮੱਤ, ਜਿਵੇਂ ਦੌਲਤ ਦਾ ਘਮੰਡ ਜਾਂ ਸ਼ਰਾਬ ਦੀ ਮੱਤ, ਸਭ ਤੋਂ ਵੱਡੀ ਮੱਤ ਹੈ। ਜਿਸ ਮਨੁੱਖ ਨੂੰ ਦੌਲਤ ਦੀ ਮੱਤ ਚੜ੍ਹ ਜਾਂਦੀ ਹੈ, ਉਹ ਆਪਣੇ ਡਿੱਗਣ ਨੂੰ ਸਮਝ ਨਹੀਂ ਸਕਦਾ।
ਇਨ੍ਦ੍ਰਿਯੌਰਿਨ੍ਦ੍ਰਿਯਾਰ੍ਥੇषੁ ਵਰ੍ਤਮਾਨੈਰਨਿਗ੍ਰਹੈਃ । ਤੈਰਯਂ ਤਾਪ੍ਯਤੇ ਲੋਕੋ ਨਕ੍ਸ਼ਤ੍ਰਾਣਿ ਗ੍ਰਹੈਰਿਵ
ਜਦੋਂ ਇੰਦ੍ਰੀਆਂ ਆਪਣੇ ਵਿਸ਼ਿਆਂ ਵੱਲ ਬਿਨਾ ਰੋਕ-ਟੋਕ ਦੇ ਦੌੜਦੀਆਂ ਹਨ, ਤਾਂ ਉਹ ਲੋਕਾਂ ਨੂੰ ਓਹਨਾ ਤਰ੍ਹਾਂ ਤਕਲੀਫ਼ ਦਿੰਦੀਆਂ ਹਨ, ਜਿਵੇਂ ਗ੍ਰਹਿ ਤਾਰੇਆਂ ਨੂੰ ਪੀੜ੍ਹਦੇ ਹਨ।
ਯੋ ਜਿਤਃ ਪਞ੍ਚਵਰ੍ਗੇਣ ਸਹਜੇਨਾਤ੍ਮਕਰ੍षਿਣਾ । ਆਪਦਸ੍ਤਸ੍ਯ ਵਰ੍ਧਨ੍ਤੇ ਸ਼ੁਕ੍ਲਪਕ੍ਸ਼ ਇਵੋਡੁਰਾਟ੍
ਜੋ ਮਨੁੱਖ ਉਹ ਪੰਜ ਗੁਣਾਂ ਦੇ ਵੱਸ ਆ ਜਾਂਦਾ ਹੈ, ਜੋ ਸਵਭਾਵਕ ਤੌਰ 'ਤੇ ਮਨ ਨੂੰ ਤਕਲੀਫ਼ ਦਿੰਦੀਆਂ ਹਨ, ਉਸ ਦੀਆਂ ਮੁਸੀਬਤਾਂ ਚੰਨਣ ਪੱਖ ਵਾਂਗ ਵਧਦੀਆਂ ਜਾਂਦੀਆਂ ਹਨ।
ਅਵਿਜਿਤ੍ਯ ਯ ਆਤ੍ਮਾਨਮਮਾਤ੍ਯਾਨ੍ਵਿਜਿਗੀषਤੇ । ਅਮਿਤ੍ਰਾਨ੍ਵਾ ਜਿਤਾਮਾਤ੍ਯਃ ਸੋऽਵਸ਼ਃ ਪਰਿਹੀਯਤੇ
ਜੇਹੜਾ ਮਨੁੱਖ ਪਹਿਲਾਂ ਆਪਣੇ ਆਪ ਨੂੰ ਨਹੀਂ ਜਿੱਤਦਾ ਤੇ ਆਪਣੇ ਮੰਤਰੀਆਂ ਨੂੰ ਜਿੱਤਣ ਜਾਂ ਦੁਸ਼ਮਣਾਂ ਨੂੰ ਹਰਾਉਣ ਦੀ ਕੋਸ਼ਿਸ਼ ਕਰਦਾ ਹੈ, ਉਹ ਆਖ਼ਰ ਬੇਬਸ ਹੋ ਕੇ ਘਟ ਜਾਂਦਾ ਹੈ।
ਆਤ੍ਮਾਨਮੇਵ ਪ੍ਰਥਮਂ ਦ੍ਵੇष੍ਯਰੂਪੇਣ ਯੋਜਯੇਤ੍ । ਤਤੋऽਮਾਤ੍ਯਾਨਮਿਤ੍ਰਾਂਸ਼੍ਚ ਨ ਮੋਘਂ ਵਿਜਿਗੀषਤੇ
ਮਨੁੱਖ ਨੂੰ ਚਾਹੀਦਾ ਹੈ ਕਿ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਵੈਰੀ ਸਮਝ ਕੇ ਕਾਬੂ ਕਰੇ, ਫਿਰ ਮੰਤਰੀਆਂ ਤੇ ਦੁਸ਼ਮਣਾਂ ਨੂੰ ਜਿੱਤਣ ਦੀ ਕੋਸ਼ਿਸ਼ ਕਰੇ, ਤਾਂ ਉਸ ਦੀ ਮਿਹਨਤ ਵਿਅਰਥ ਨਹੀਂ ਜਾਂਦੀ।
ਵਸ਼੍ਯੇਨ੍ਦ੍ਰਿਯਂ ਜਿਤਾਮਾਤ੍ਯਂ ਧृਤਦਣ੍ਡਂ ਵਿਕਾਰਿषੁ । ਪਰੀਕ੍ਸ਼੍ਯਕਾਰਿਣਂ ਧੀਰਮਤ੍ਯਨ੍ਤਂ ਸ਼੍ਰੀਰ੍ਨਿषੇਵਤੇ
ਜਿਸ ਨੇ ਆਪਣੀਆਂ ਇੰਦ੍ਰੀਆਂ ਤੇ ਕਾਬੂ ਪਾ ਲਿਆ, ਮੰਤਰੀਆਂ ਨੂੰ ਜਿੱਤ ਲਿਆ, ਗੁੱਸੇ ਵਾਲਿਆਂ ਨੂੰ ਠੀਕ ਤਰੀਕੇ ਨਾਲ ਸਜ਼ਾ ਦੇਣੀ ਆਉਂਦੀ ਹੈ, ਸੋਚ-ਵਿਚਾਰ ਕੇ ਕੰਮ ਕਰਦਾ ਹੈ ਤੇ ਡਿੱਗਦਾ ਨਹੀਂ, ਉਸ ਉੱਤੇ ਹਮੇਸ਼ਾ ਚੜ੍ਹਦੀ ਕਲਾ ਰਹਿੰਦੀ ਹੈ।
ਰਥਃ ਸ਼ਰੀਰਂ ਪੁਰੁषਸ੍ਯ ਰਾਜ- ਨ੍ਨਾਤ੍ਮਾ ਨਿਯਨ੍ਤੇਨ੍ਦ੍ਰਿਯਾਣ੍ਯਸ੍ਯ ਚਾਸ਼੍ਵਾਃ। ਤੈਰਪ੍ਰਮਤ੍ਤਃ ਕੁਸ਼ਲੀ ਸਦਸ਼੍ਵੈ- ਰ੍ਦਾਨ੍ਤੈਃ ਸੁਖਂ ਯਾਤਿ ਰਥੀਵ ਧੀਰਃ
ਹੇ ਰਾਜਨ, ਮਨੁੱਖ ਦਾ ਸਰੀਰ ਰਥ ਵਰਗਾ ਹੈ, ਆਤਮਾ ਉਸ ਦਾ ਸਾਰਥੀ ਹੈ ਤੇ ਇੰਦ੍ਰੀਆਂ ਘੋੜੇ ਹਨ। ਜੇ ਮਨੁੱਖ ਸੁਚੇਤ ਤੇ ਹੁਨਰਮੰਦ ਹੋ ਕੇ ਇਨ੍ਹਾਂ ਘੋੜਿਆਂ ਨੂੰ ਚੰਗੀ ਤਰ੍ਹਾਂ ਕਾਬੂ ਕਰ ਲੈਂਦਾ ਹੈ, ਤਾਂ ਉਹ ਸਿਆਣੇ ਸਾਰਥੀ ਵਾਂਗ ਆਰਾਮ ਨਾਲ ਚੱਲਦਾ ਹੈ।
ਏਤਾਨ੍ਯਨਿਗृਹੀਤਾਨਿ ਵ੍ਯਾਪਾਦਯਿਤੁਮਪ੍ਯਲਮ੍। ਅਵਿਧੇਯਾ ਇਵਾਦਾਨ੍ਤਾਃ ਸਰਥਂ ਸਾਰਥਿਂ ਹਯਮ੍
ਜੇ ਇੰਦ੍ਰੀਆਂ ਨੂੰ ਕਾਬੂ ਨਾ ਕੀਤਾ ਜਾਵੇ, ਤਾਂ ਉਹ ਅਣਸਿੱਖੇ ਤੇ ਬੇਲਗਾਮ ਘੋੜਿਆਂ ਵਾਂਗ ਰਥ, ਸਾਰਥੀ ਤੇ ਘੋੜਿਆਂ ਨੂੰ ਨਸ਼ਟ ਕਰਨ ਦੀ ਪੂਰੀ ਸਮਰਥਾ ਰੱਖਦੀਆਂ ਹਨ।
ਅਨਰ੍ਥਮਰ੍ਥਤਃ ਪਸ਼੍ਯਨ੍ਨਰ੍ਥਂ ਚੈਵਾਪ੍ਯਨਰ੍ਥਤਃ। ਇਨ੍ਦ੍ਰਿਯੈਰਜਿਤੈਰ੍ਬਾਲਃ ਸੁਦੁਃਖਂ ਮਨ੍ਯਤੇ ਸੁਖਮ੍
ਜਿਸ ਮਨੁੱਖ ਦੀਆਂ ਇੰਦ੍ਰੀਆਂ ਅਣਕਾਬੂ ਹਨ, ਉਹ ਮੂਰਖ ਸੁੱਖ ਨੂੰ ਦੁੱਖ ਤੇ ਦੁੱਖ ਨੂੰ ਸੁੱਖ ਸਮਝਦਾ ਹੈ, ਤੇ ਬਹੁਤ ਦੁੱਖ ਭੋਗਦਾ ਹੋਇਆ ਵੀ ਆਪਣੇ ਆਪ ਨੂੰ ਖੁਸ਼ ਸਮਝਦਾ ਹੈ।
ਧਰ੍ਮਾਰ੍ਥੌ ਯਃ ਪਰਿਤ੍ਯਜ੍ਯ ਸ੍ਯਾਦਿਨ੍ਦ੍ਰਿਯਵਸ਼ਾਨੁਗਃ । ਸ਼੍ਰੀਪ੍ਰਾਣਧਨਦਾਰੇਭ੍ਯਃ ਕ੍ਸ਼ਿਪ੍ਰਂ ਸ ਪਰਿਹੀਯਤੇ
ਜੋ ਮਨੁੱਖ ਧਰਮ ਤੇ ਲਾਭ ਨੂੰ ਛੱਡ ਕੇ ਇੰਦ੍ਰੀਆਂ ਦੇ ਪਿੱਛੇ ਲੱਗ ਪੈਂਦਾ ਹੈ, ਉਹ ਜਲਦੀ ਆਪਣੀ ਚੜ੍ਹਦੀ ਕਲਾ, ਜਾਨ, ਧਨ ਤੇ ਘਰਵਾਲੀ ਸਭ ਕੁਝ ਗਵਾ ਬੈਠਦਾ ਹੈ।
ਅਰ੍ਥਾਨਾਮੀਸ਼੍ਵਰੋ ਯਃ ਸ੍ਯਾਦਿਨ੍ਦ੍ਰਿਯਾਣਾਮਨੀਸ਼੍ਵਰਃ। ਇਨ੍ਦ੍ਰਿਯਾਣਾਮਨੈਸ਼੍ਵਰ੍ਯਾਦੈਸ਼੍ਵਾਰ੍ਯਾਦ੍ਭੂਸ਼੍ਯਤੇ ਹਿ ਸਃ
ਜੋ ਮਨੁੱਖ ਧਨ ਦਾ ਮਾਲਕ ਤਾਂ ਹੈ ਪਰ ਆਪਣੀਆਂ ਇੰਦ੍ਰੀਆਂ ਉੱਤੇ ਹਕ ਨਹੀਂ ਰੱਖਦਾ, ਉਹ ਇੰਦ੍ਰੀਆਂ ਨੂੰ ਨਾ ਕਾਬੂ ਕਰਨ ਕਰਕੇ ਆਪਣੀ ਰਾਜਗੱਦੀ ਤੋਂ ਵੀ ਹੱਥ ਧੋ ਬੈਠਦਾ ਹੈ।
ਆਤ੍ਮਨਾਤ੍ਮਾਨਮਨ੍ਵਿਚ੍ਛੇਨ੍ਮਨੋਬੁਦ੍ਧੀਨ੍ਦ੍ਰਿਯੈਰ੍ਯਤੈਃ । ਆਤ੍ਮਾ ਹ੍ਯੇਵਾਤ੍ਮਨੋ ਬਨ੍ਧੁਰਾਤ੍ਮੈਵ ਰਿਪੁਰਾਤ੍ਮਨਃ
ਮਨੁੱਖ ਨੂੰ ਚਾਹੀਦਾ ਹੈ ਕਿ ਆਪਣੇ ਮਨ, ਬੁੱਧੀ ਤੇ ਕਾਬੂ ਕੀਤੀਆਂ ਇੰਦ੍ਰੀਆਂ ਨਾਲ ਆਪਣੇ ਆਪ ਨੂੰ ਜਿੱਤਣ ਦੀ ਕੋਸ਼ਿਸ਼ ਕਰੇ, ਕਿਉਂਕਿ ਆਤਮਾ ਹੀ ਆਪਣੇ ਲਈ ਮਿੱਤਰ ਵੀ ਹੈ ਤੇ ਵੈਰੀ ਵੀ।
ਬਨ੍ਧੁਰਾਤ੍ਮਾਤ੍ਮਨਸ੍ਤਸ੍ਯ ਯੇਨੈਵਾਤ੍ਮਾਤ੍ਮਨਾ ਜਿਤਃ। ਸ ਏਵ ਨਿਯਤੋ ਬਨ੍ਧੁਃ ਸ ਏਵ ਨਿਯਤੋ ਰਿਪੁਃ
ਜਿਸ ਮਨੁੱਖ ਨੇ ਆਪਣੇ ਆਪ ਨੂੰ ਆਪਣੇ ਆਪ ਰਾਹੀਂ ਜਿੱਤ ਲਿਆ, ਉਹੀ ਆਪਣਾ ਸੱਚਾ ਮਿੱਤਰ ਹੈ। ਪਰ ਜੇ ਆਪਣੇ ਆਪ ਨੂੰ ਨਹੀਂ ਜਿੱਤ ਸਕਿਆ, ਤਾਂ ਉਹੀ ਆਪਣਾ ਵੈਰੀ ਬਣ ਜਾਂਦਾ ਹੈ।
ਕ੍ਸ਼ੁਦ੍ਰਾਕ੍ਸ਼ੇਣੇਵ ਜਾਲੇਨ ਝਪਾਵਪਿਹਿਤਾਵੁਰੂ। ਕਾਮਸ਼੍ਚ ਰਾਜਨ੍ਕ੍ਰੋਧਸ਼੍ਚ ਤੌ ਪ੍ਰਜ੍ਞਾਨਂ ਵਿਲੁਮ੍ਪਤਃ
ਜਿਵੇਂ ਪੰਛੀ ਦੀਆਂ ਟੰਗਾਂ ਛੋਟੇ ਜਾਲ ਨਾਲ ਅਚਾਨਕ ਢੱਕ ਜਾਂਦੀਆਂ ਹਨ, ਓਸੇ ਤਰ੍ਹਾਂ, ਹੇ ਰਾਜਨ, ਲਾਲਚ ਤੇ ਗੁੱਸਾ ਮਨੁੱਖ ਦੀ ਸਮਝ ਤੇ ਗਿਆਨ ਨੂੰ ਲੁੱਟ ਲੈਂਦੇ ਹਨ।
ਸਮਵੇਕ੍ਸ਼੍ਯੇਹ ਧਰ੍ਮਾਰ੍ਥੌ ਸਂਭਾਰਾਨ੍ਯੋऽਧਿਗਚ੍ਛਤਿ। ਸ ਵੈ ਸਂਭृਤਸਂਭਾਰਃ ਸਤਤਂ ਸੁਖਮੇਧਤੇ
ਜੋ ਮਨੁੱਖ ਧਰਮ ਤੇ ਲਾਭ ਨੂੰ ਵੇਖ ਕੇ ਜਰੂਰੀ ਸਾਧਨ ਇਕੱਠੇ ਕਰ ਲੈਂਦਾ ਹੈ, ਉਹ ਹਮੇਸ਼ਾ ਚੰਗੀਆਂ ਤਿਆਰੀਆਂ ਨਾਲ ਸੁੱਖ ਪਾਉਂਦਾ ਹੈ।
ਯਃ ਪਞ੍ਚਾਭ੍ਯਨ੍ਤਰਾਞ੍ਸ਼ਤ੍ਰੂਨਵਿਜਿਤ੍ਯ ਮਨੋਮਯਾਨ੍। ਜਿਗੀषਤਿ ਰਿਪੂਨਨ੍ਯਾਨ੍ਰਿਪਵੋऽਭਿਭਵਨ੍ਤਿ ਤਮ੍
ਜੋ ਮਨੁੱਖ ਮਨ ਦੇ ਬਣੇ ਪੰਜ ਅੰਦਰਲੇ ਵੈਰੀਆਂ ਨੂੰ ਨਾ ਜਿੱਤ ਕੇ ਹੋਰ ਦੁਸ਼ਮਣਾਂ ਨੂੰ ਜਿੱਤਣ ਦੀ ਕੋਸ਼ਿਸ਼ ਕਰਦਾ ਹੈ, ਉਸ ਨੂੰ ਆਪਣੇ ਵੈਰੀ ਹੀ ਹਰਾ ਦਿੰਦੇ ਹਨ।
ਦृਸ਼੍ਯਨ੍ਤੇ ਹਿ ਮਹਾਤ੍ਮਾਨੋ ਬਧ੍ਯਮਾਨਾਃ ਸ੍ਵਕਰ੍ਮਭਿਃ। ਇਨ੍ਦ੍ਰਿਯਾਣਾਮਨੀਸ਼ਤ੍ਵਾਦ੍ਰਾਜਾਨੋ ਰਾਜ੍ਯਵਿਭ੍ਰਮੈਃ
ਅਸਲ ਵਿੱਚ, ਵੱਡੇ ਵੱਡੇ ਮਨੁੱਖ ਵੀ ਆਪਣੇ ਕਰਮਾਂ ਨਾਲ ਬੱਝੇ ਹੋਏ ਵੇਖੇ ਜਾਂਦੇ ਹਨ, ਤੇ ਰਾਜੇ ਆਪਣੀਆਂ ਇੰਦ੍ਰੀਆਂ ਉੱਤੇ ਕਾਬੂ ਨਾ ਹੋਣ ਕਰਕੇ ਆਪਣੇ ਰਾਜ ਵਿੱਚ ਭਟਕ ਜਾਂਦੇ ਹਨ।
ਅਸਂਤ੍ਯਾਗਾਤ੍ਪਾਪਕृਤਾਮਪਾਪਾਂ- ਸ੍ਤੁਲ੍ਯੋ ਦਣ੍ਡਃ ਸ੍ਪृਸ਼ਤੇ ਮਿਸ਼੍ਰਭਾਵਾਤ੍। ਸ਼ੁष੍ਕੇਣਾਰ੍ਦ੍ਰਂ ਦਹ੍ਯਤੇ ਮਿਸ਼੍ਰਭਾਵਾ- ਤ੍ਤਸ੍ਮਾਤ੍ਪਾਪੈਃ ਸਹ ਸਨ੍ਧਿਂ ਨ ਕੁਰ੍ਯਾਤ੍
ਮਿਲਾਪ ਕਰਕੇ, ਨਿਰਦੋਸ਼ ਲੋਕਾਂ ਨੂੰ ਵੀ ਪਾਪੀਆਂ ਵਰਗਾ ਹੀ ਦੰਡ ਮਿਲ ਜਾਂਦਾ ਹੈ, ਜਿਵੇਂ ਸੁੱਕਾ ਲੱਕੜ ਗੀਲੇ ਨਾਲ ਸੜ ਜਾਂਦਾ ਹੈ। ਇਸ ਲਈ ਪਾਪੀਆਂ ਨਾਲ ਸਾਂਝ ਨਹੀਂ ਪਾਉਣੀ ਚਾਹੀਦੀ।
ਨਿਜਾਨੁਤ੍ਪਤਤਃ ਸ਼ਤ੍ਰੂਨ੍ਪਸ਼੍ਚ ਪਞ੍ਚਪ੍ਰਯੋਜਨਾਨ੍। ਯੋ ਮੋਹਾਨ੍ਨ ਨਿਗृਹ੍ਣਾਤਿ ਤਮਾਪਦ੍ਗ੍ਰਸਤੇ ਨਰਮ੍
ਜੋ ਮਨੁੱਖ ਭੁਲੇਖੇ ਵਿਚ ਪੈ ਕੇ ਆਪਣੇ ਵੈਰੀਆਂ ਨੂੰ ਉਤਪੰਨ ਹੋਣ 'ਤੇ ਰੋਕਦਾ ਨਹੀਂ, ਤੇ ਪੰਜ ਉਦੇਸ਼ਾਂ ਦੀ ਚਿੰਤਾ ਨਹੀਂ ਕਰਦਾ, ਉਸ ਨੂੰ ਮੁਸੀਬਤ ਆ ਘੇਰਦੀ ਹੈ।
ਅਨਸੂਯਾਰ੍ਜਵਂ ਸ਼ੌਚਂ ਸਨ੍ਤੋषਃ ਪ੍ਰਿਯਵਾਦਿਤਾ। ਦਮਃ ਸਤ੍ਯਮਨਾਯਾਸੋ ਨ ਭਵਨ੍ਤਿ ਦੁਰਾਤ੍ਮਨਾਮ੍
ਇਰਖਾ ਤੋਂ ਰਹਿਤ, ਸਿੱਧਾ ਸੁਭਾਵ, ਪਵਿਤ੍ਰਤਾ, ਸੰਤੋਖ, ਮਿੱਠੀ ਬੋਲੀ, ਆਪਣੇ ਆਪ 'ਤੇ ਕਾਬੂ, ਸਚਾਈ ਅਤੇ ਆਸਾਨ ਜੀਵਨ — ਇਹ ਗੁਣ ਮੰਦ ਲੋਕਾਂ ਵਿੱਚ ਨਹੀਂ ਹੁੰਦੇ।
ਆਤ੍ਮਜ੍ਞਾਨਮਾਨਾਯਾਸਸ੍ਤਿਤਿਕ੍ਸ਼ਾ ਧਰ੍ਮਨਿਤ੍ਯਤਾ। ਵਾਕ੍ਚੈਵ ਗੁਪ੍ਤਾ ਦਾਨਂ ਚ ਨੈਤਾਨ੍ਯਨ੍ਤ੍ਯੇषੁ ਭਾਰਤ
ਆਤਮ-ਗਿਆਨ, ਨਿਮਰਤਾ, ਸਹਿਣਸ਼ੀਲਤਾ, ਧਰਮ ਵਿਚ ਸਥਿਰਤਾ, ਬੋਲੀ 'ਤੇ ਰੋਕ, ਤੇ ਦਾਨ — ਇਹ ਗੁਣ ਨਿਕੰਮੇ ਮਨੁੱਖਾਂ ਵਿੱਚ ਨਹੀਂ ਮਿਲਦੇ, ਭਾਰਤ।
ਆਕ੍ਰੋਸ਼ਪਰਿਵਾਦਾਭ੍ਯਾਂ ਵਿਹਿਂਸਨ੍ਤ੍ਯਬੁਧਾ ਬੁਧਾਨ੍। ਵਕ੍ਤਾ ਪਾਪਮੁਪਾਦਤ੍ਤੇ ਕ੍ਸ਼ਮਮਾਣੋ ਵਿਮੁਚ੍ਯਤੇ
ਅਗਿਆਨੀ ਲੋਕ ਗਿਆਨੀਆਂ ਨੂੰ ਗਲਤ ਬੋਲੀਆਂ ਤੇ ਬੁਰੇ ਸ਼ਬਦਾਂ ਨਾਲ ਦੁਖੀ ਕਰਦੇ ਹਨ; ਜੋ ਮੰਦੇ ਬੋਲ ਬੋਲਦਾ ਹੈ, ਉਹ ਪਾਪ ਕਰਦਾ ਹੈ, ਪਰ ਜੋ ਸਹਿਣ ਕਰ ਲੈਂਦਾ ਹੈ, ਉਹ ਮੁਕਤ ਹੋ ਜਾਂਦਾ ਹੈ।